ਗਾਇਕ ਵਿਕਰਮਜੀਤ ਦੀ ਟੇਪ ਇੰਗਲੈਂਡ ਅਮਰੀਕਾ ਚ ਰਿਲੀਜ਼
ਗੀਤਕਾਰ ਕਾਲਾ ਦੀਪ ਦੇ ਲਿਖੇ ਗੀਤ ਦੀ ਸਿੰਗਲ ਟਰੈਕ ਟੇਪ "ਰੋਂਦ ਹਿੱਕਾਂ ਵਿਚ" ਅਮਰੀਕਾ ਵਿਚ ਰਿਲੀਜ ਕੀਤੀ ਗਈ| ਸਟਾਰ ਡਬਜ਼ ਏੰਟਰਟੇਨਮੇੰਟ ਦੇ ਡਾਇਰੈਕਟਰ ਅਤੇ ਮਿਊਜ਼ਿਕ ਪ੍ਰੋਡਿਊਸਰ ਬਲਿਡਜ਼ ਬੀਟਸ ਨੇ ਦੱਸਿਆ ਕਿ ਇਸ ਟੇਪ ਵਿਚ ਨੌਜਵਾਨ ਦਿਲਾਂ ਦੀ ਧੜਕਣ ਗਾਇਕ ਵਿਕਰਮਜੀਤ ਆਪਣੀ ਨਵੀ ਟੇਪ "ਰੋਂਦ ਹਿੱਕਾ ਵਿਚ" ਜਨਤਾ ਦੀ ਕਚਹਿਰੀ ਚ ਲੈ ਕੇ ਹਾਜ਼ਿਰ ਨੇ | ਗੀਤ ਨੂੰ ਪਰਮਿੰਦਰ ਬਬਲੂ ਦੁਆਰਾ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ |ਇਸ ਗੀਤ ਦੀ ਪ੍ਰੋਮੋਸ਼ਨ ਦੌਰਾਨ ਓਹਨਾ ਇਹ ਵੀ ਦੱਸਿਆ ਕਿ ਬਹੁਤ ਜਲਦ ਹੀ ਨਵੇਂ ਵਰੇ ਦੇ ਮੌਕੇ ਤੇ ਵੀ ਉਹ ਵਿਕਰਮਜੀਤ ਅਤੇ ਹੋਰ ਫਨਕਾਰਾਂ ਦੁਆਰਾ ਗਾਏ ਹੋਰ ਗੀਤ ਵੀ ਜਨਤਾ ਦੀ ਕਚਹਿਰੀ ਚ ਪੇਸ਼ ਕਰਨਗੇ |
ਓਹਨਾ ਉਮੀਦ ਜਗਾਈ ਹੈ ਕਿ ਜਨਤਾ ਦੇ ਪਿਆਰ ਸਦਕਾ ਉਹ ਇੰਜ ਹੀ ਪੰਜਾਬ , ਅਮਰੀਕਾ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਚ ਵਸੇ ਪੰਜਾਬੀਆਂ ਲਈ ਗੀਤ ਹਾਜ਼ਰ ਨਜ਼ਰ ਕਰਦੇ ਰਹਿਣਗੇ | ਓਹਨਾ ਦੱਸਿਆ ਕਿ ਨਵੇਂ ਸਿੰਗਰ ਜੋ ਕਿ ਗਾਇਕੀ ਚ ਆਪਣਾ ਪੈਰ ਰੱਖਣਾ ਚਾਹੁੰਦੇ ਹੋਣ ਉਹ ਵੀ ਓਹਨਾ ਨਾਲ ਵੈਬਸਾਈਟ ਦੁਆਰਾ ਸੰਪਰਕ ਕਰ ਕੇ ਆਪਣੇ ਗੀਤ ਬਹੁਤ ਹੀ ਘੱਟ ਖਰਚੇ ਚ ਦੇਸ਼ਾਂ ਵਿਦੇਸ਼ਾਂ ਚ ਰਿਲੀਜ਼ ਕਰਵਾ ਸਕਦੇ ਹਨ |
ਵਿਦਾਇਗੀ ਵੇਲੇ ਓਹਨਾ ਪ੍ਰਿੰਟ ਮੀਡਿਆ ਐਸੋਸੀਏਸ਼ਨ ਸਿੰਗਾਪੁਰ ਅਤੇ ਅਮਰੀਕਾ ਦਾ ਦਿਲੋਂ ਧੰਨਵਾਦ ਕੀਤਾ |